ਪਟਿਆਲਾ: 24 ਅਕਤੂਬਰ, 2015

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਮੋਦੀ ਜੈਅੰਤੀ ਦੇ ਅਵਸਰ ਤੇ ਲੇਖ-ਲਿਖਣ ਮੁਕਾਬਲਾ ਅਤੇ ਅੰਤਰ ਸੰਸਥਾ ਵਿਗਿਆਨ ਮੇਲਾ ਆਯੋਜਿਤ ਕੀਤਾ ਗਿਆ। ਵਿਗਿਆਨ ਮੇਲੇ ਦਾ ਉਦਘਾਟਨ ਡਾ. ਓ.ਪੀ. ਜਸੂਜਾ, ਡੀਨ, ਫਿਜ਼ੀਕਲ ਸਾਇੰਸਿਜ਼, ਪੰਜਾਬੀ ਯੂਨੀਵਰਸਿਟੀ, ਪਟਿਅਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਲਜਾਂ ਵਿਚ ਵਿਗਿਆਨ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਆਯੋਜਿਤ ਕਰਨ ਨਾਲ ਜਿਥੇ ਵਿਗਿਆਨਕ ਵਿਸ਼ਿਆਂ ਪ੍ਰਤਿ ਵਿਦਿਆਰਥੀਆਂ ਦੀ ਰੁਚੀ ਵਧਦੀ ਹੈ, ਉਥੇ ਇਹ ਮੇਲੇ ਲੋਕਾਂ ਦਾ ਜੀਵਨ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਵਿਚ ਸਹਾਈ ਹੁੰਦੇ ਹਨ। ਪ੍ਰੋਫੈਸਰ ਸਾਈਮਨ, ਫੋਰੈਂਸਿਕ ਸਾਇੰਸ ਵਿਭਾਗ, ਟਰਟਲ ਯੂਨੀਵਰਸਿਟੀ, ਅਸਟਰੇਲੀਆ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਇੰਪਰੋਵਾਈਜੇਸ਼ਨ ਦੀ ਸ਼ਲਾਘਾ ਕੀਤੀ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਬਾਹਰੋਂ ਆਏ ਵਿਦਵਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਦੀ ਮੁੱਖ ਭੂਮਿਕਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਵਿਕਸਿਤ ਕਰਨਾ ਅਤੇ ਆਪਣੇ ਜੀਵਨ ਵਿੱਚ ਖੋਜੀ ਬਿਰਤੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਵਿਗਿਆਨਕ ਵਿਸ਼ਿਆਂ ਦੀ ਪੜ੍ਹਾਈ ਨੂੰ ਮਜ਼ਬੂਤ ਲੀਹਾਂ ਤੇ ਪਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰਤਿਬੱਧਤਾ ਵੀ ਪ੍ਰਗਟਾਈ।

“ਵਿਗਿਆਨ ਅਤੇ ਸਮਾਜ“ ਵਿਸ਼ੇ ਤੇ ਆਯੋਜਿਤ ਇਸ ਵਿਗਿਆਨ ਮੇਲੇ ਦੇ ਕਨਵੀਨਰ ਡਾ. ਵਿਨੈ ਜੈਨ ਨੇ ਦੱਸਿਆ ਕਿ 7 ਕਾਲਜਾਂ ਅਤੇ 20 ਸਕੂਲਾਂ ਦੇ ਲਗਭਗ 270 ਵਿਦਿਆਰਥੀਆਂ ਨੇ ਆਪਣੇ ਵਿਗਿਆਨਕ ਹੁਨਰ ਨੂੰ ਪੋਸਟਰਾਂ, ਸਟੈਟਿਕ ਮਾਡਲਾਂ ਤੇ ਵਰਕਿੰਗ ਮਾਡਲਾਂ ਰਾਹੀਂ ਪੇਸ਼ ਕੀਤਾ। ਸਕੂਲ ਵਰਗ ਦੀ ਪੋਸਟਰ ਪੇਸ਼ਕਾਰੀ ਵਿਚ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਰੀਧੀ ਅਤੇ ਰਸ਼ਪਾਲ ਨੇ ਪਹਿਲਾ ਸਥਾਨ, ਪੈਰਾਡਾਈਸ ਇੰਟਰਨੈਸ਼ਨਲ ਸਕੂਲ, ਪਟਿਆਲਾ ਦੇ ਸੋਫੀਆ ਨੇ ਦੂਜਾ ਸਥਾਨ ਅਤੇ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸਕੂਲ, ਪਟਿਆਲਾ ਦੇ ਭਾਵਨੂਰ ਕੌਰ ਅਤੇ ਨਵਰੂਜ ਕੌਰ ਅਤੇ ਐਸ.ਐਸ.ਆਰ. ਮੈਰੀਟੋਰੀਅਸ ਸਕੂਲ, ਪਟਿਆਲਾ ਦੇ ਗਗਨਦੀਪ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਥਿਰ ਮਾਡਲ ਮੁਕਾਬਲੇ ਵਿਚ ਸੀਨੀਅਰ ਸੈਕੰਡਰੀ ਰੈਜ਼ੀਡੇਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ, ਪਟਿਆਲਾ ਦੇ ਰਾਮਦਿਆਲ ਸਿੰਘ ਅਤੇ ਸਰਬਜੀਤ ਕੌਰ ਨੇ ਪਹਿਲਾ ਸਥਾਨ, ਸ਼ਿਵਾਲਿਕ ਪਬਲਿਕ ਸਕੂਲ, ਪਟਿਆਲਾ ਦੀ ਪ੍ਰੇਰਨਾ, ਪ੍ਰਿਆਂਸ਼ੀ, ਹਾਸ਼ੀਮਾਂ ਅਤੇ ਅਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਸਮਰਦੀਪ ਸਿੰਘ ਅਤੇ ਧਰੁਵ ਕਾਲਰਾ ਅਤੇ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਮਾਨਵ ਅਤੇ ਜਯਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਵਰਕਿੰਗ ਮਾਡਲ ਮੁਕਾਬਲੇ ਵਿਚ ਭੂਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ ਦੇ ਸੰਜਮਪ੍ਰੀਤ ਸਿੰਘ, ਹਰਸ਼ ਮਿੱਤਲ, ਰਿਸ਼ਬ ਮਿੱਤਲ ਅਤੇ ਭਾਰਤ ਮਿੱਤਲ ਨੇ ਪਹਿਲਾ ਸਥਾਨ, ਐਸ.ਐਸ.ਆਰ. ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ, ਪਟਿਆਲਾ ਦੇ ਰਾਜਵੀਰ ਕੌਰ ਅਤੇ ਸੰਦੀਪ ਕੌਰ ਨੇ ਦੂਜਾ ਸਥਾਨ ਅਤੇ ਦਿਆਨੰਦ ਪਬਲਿਕ ਸਕੂਲ, ਪਟਿਆਲਾ ਦੇ ਮਾਨਸ ਮਹਿੰਦੀਰੱਤਾ ਅਤੇ ਜਤਿੰਦਰ ਕੁਮਾਰ ਅਤੇ ਪੈਰਾਡਾਈਸ ਇੰਟਰਨੈਸ਼ਨਲ ਸਕੂਲ, ਪਟਿਆਲਾ ਦੇ ਨੀਤੀਕਾ ਗਰਗ, ਨੀਲਮ ਕੌਰ ਅਤੇ ਪ੍ਰਿੰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਾਲਜ ਵਰਗ ਦੇ ਪੋਸਟਰ ਮੁਕਾਬਲੇ ਵਿੱਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਗੁਰਲੀਨ ਕੌਰ ਅਤੇ ਮਨਮਿੰਦਰ ਕੌਰ ਨੇ ਪਹਿਲਾ ਸਥਾਨ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਅਰਸ਼ਪ੍ਰੀਤ ਕੌਰ ਅਤੇ ਪਾਹੁਲ ਨੇ ਦੂਜਾ ਸਥਾਨ ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਕੁਲਦੀਪ ਕੌਰ ਅਤੇ ਸਿਮਰਪ੍ਰੀਤ ਕੌਰ ਅਤੇ ਸਰਕਾਰੀ ਕਾਲਜ ਫ਼ਾਰ ਐਜੂਕੇਸ਼ਨ, ਪਟਿਆਲਾ ਦੀ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਥਿਰ ਮਾਡਲ ਮੁਕਾਬਲੇ ਵਿਚ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਵਿਕਰਮ ਅਤੇ ਮਨਦੀਪ ਨੇ ਪਹਿਲਾ ਸਥਾਨ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਰੂਬੀ ਸਿੰਗਲਾ, ਰਵੇਸ਼ ਮਿੱਤਲ ਅਤੇ ਕੰਵਲਪ੍ਰੀਤ ਕੌਰ ਨੇ ਦੂਜਾ, ਅਤੇ ਖਾਲਸਾ ਕਾਲਜ, ਪਟਿਆਲਾ ਦੇ ਹਰਮਨਬੀਰ ਕੌਰ ਅਤੇ ਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਕਿੰਗ ਮਾਡਲ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਅਭਿਨੰਦਨ ਅਤੇ ਸੋਲਵ ਗਰਗ ਨੇ ਪਹਿਲਾ ਸਥਾਨ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਰੋਹਿਤ ਅਤੇ ਦੀਪਕ ਨੇ ਦੂਜਾ ਸਥਾਨ ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਯੁਕਤੀ, ਮੇਘਾਲੀ, ਸਰਿਸ਼ਟੀ, ਵੇਨੀਕਾ ਅਤੇ ਮਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਡਾ. ਕਮਲਦੀਪ ਪਾਲ (ਥਾਪਰ ਯੂਨੀਵਰਸਿਟੀ, ਪਟਿਆਲਾ), ਡਾ. ਐਮ. ਕੇ. ਸ਼ਰਮਾ (ਥਾਪਰ ਯੂਨੀਵਰਸਿਟੀ, ਪਟਿਆਲਾ) ਅਤੇ ਪ੍ਰੋ. ਐਮ. ਐਲ. ਮਲਹੋਤਰਾ (ਸਾਬਕਾ ਪ੍ਰੋਫੈਸਰ, ਮੋਦੀ ਕਾਲਜ, ਪਟਿਆਲਾ) ਨੇ ਕਾਲਜ ਵਰਗ ਦੇ ਮੁਕਾਬਲਿਆਂ ਲਈ ਜੱਜਾਂ ਦੇ ਫਰਜ਼ ਨਿਭਾਏ। ਸਕੂਲ ਪੱਧਰ ਦੇ ਮੁਕਾਬਲਿਆਂ ਲਈ ਡਾ. ਮਨਜੀਤ ਸਿੰਘ ਸੈਨੀ ਤੇ ਡਾ. ਨੀਨਾ ਸਿੰਗਲਾ (ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ) ਅਤੇ ਡਾ. ਕਵਲਜੀਤ ਸਿੰਘ (ਸਰਕਾਰੀ ਕਾਲਜ ਲੜਕੀਆਂ, ਪਟਿਆਲਾ) ਬਤੌਰ ਜੱਜ ਹਾਜ਼ਰ ਸਨ।

ਇਸ ਅਵਸਰ ਤੇ ਕਾਲਜ ਵਿਚ ਇਕ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੁਕਾਬਲੇ ਦੇ ਅੰਗਰੇਜ਼ੀ ਭਾਸ਼ਾ ਲੇਖ ਵਿਚ ਪਾਹੁਲ ਪੀ.ਕੇ. ਸੰਧੂ ਨੇ ਪਹਿਲਾ ਸਥਾਨ, ਜਯਾ ਕੌਸ਼ਿਕ ਨੇ ਦੂਜਾ ਤੇ ਅਨੂਪ੍ਰੀਤ ਕੌਰ ਕੰਬੋਜ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਾਬੀ ਭਾਸ਼ਾ ਵਰਗ ਵਿਚ ਗਰਗਨਦੀਪ ਸਿੰਘ ਪਹਿਲੇ, ਪਰਮਿੰਦਰ ਕੌਰ ਦੂਜੇ ਤੇ ਭੁਪਿੰਦਰ ਸਿੰਘ ਤੀਜੇ ਸਥਾਨ ਤੇ ਰਿਹਾ ਜਦਕਿ ਹਿੰਦੀ ਭਾਸ਼ਾ ਵਰਗ ਵਿਚ ਰੁਚੀਕਾ ਦੇਵ ਨੇ ਪਹਿਲਾ, ਗੌਰਵ ਸਿੰਗਲਾ ਨੇ ਦੂਜਾ ਅਤੇ ਅਨੂ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਲੇਖ ਲਿਖਣ ਮੁਕਾਬਲੇ ਦੇ ਜੇਤੂਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਮੋਦੀ ਜੈਅੰਤੀ ਮੌਕੇ ਕਾਲਜ ਕੈਂਪਸ ਵਿਚ ਹਵਨ ਯੱਗ ਵੀ ਕਰਵਾਇਆ ਗਿਆ ਜਿਸ ਵਿਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਪ੍ਰਿੰਸੀਪਲ ਸ੍ਰੀ ਸੁਰਿੰਦਰ ਲਾਲ ਅਤੇ ਕਰਨਲ (ਰਿਟਾਇਰਡ) ਕਰਮਿੰਦਰ ਸਿੰਘ ਤੋਂ ਇਲਾਵਾ ਮੌਜੂਦਾ ਤੇ ਸੇਵਾ ਮੁਕਤ ਸਟਾਫ਼ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਵਿਗਿਆਨ ਮੇਲੇ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਡਾ. ਐਨ.ਐਸ. ਅੱਤਰੀ, ਅਡੀਸ਼ਨਲ ਡੀਨ, ਰਿਸਰਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਡਾ. ਅੱਤਰੀ ਨੇ ਕਾਲਜ ਪ੍ਰਬੰਧਕਾਂ ਤੇ ਭਾਗ ਲੈਣ ਵਾਲੀਆਂ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਤੋਂ ਸਾਡੇ ਵਿਦਿਆਰਥੀ ਬਹੁਤ ਕੁਝ ਸਿੱਖ ਕੇ ਆਪਣੇ ਜੀਵਨ ਵਿੱਚ ਉੱਚੀਆਂ ਪੁਲਾਂਘਾਂ ਪੁੱਟ ਸਕਦੇ ਹਨ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਮੁੱਖ ਮਹਿਮਾਨ ਡਾ. ਐਨ.ਐਸ. ਅੱਤਰੀ ਨੇ ਜੇਤੂਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਤਕਸੀਮ ਕੀਤੇ।

ਡਾ. ਰਾਜੀਵ ਸ਼ਰਮਾ ਨੇ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ। ਇਸ ਮੇਲੇ ਦੇ ਕੋਆਰਡੀਨੇਟਰ ਡਾ. ਅਸ਼ਵਨੀ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਵਿਗਿਆਨ ਮੇਲੇ ਦੀ ਕਾਮਯਾਬੀ ਲਈ ਕਾਲਜ ਦੇ ਵੱਖ-ਵੱਖ ਵਿਗਿਆਨ ਵਿਭਾਗਾਂ ਦੇ ਅਧਿਆਪਕਾਂ ਨੇ ਪ੍ਰਬੰਧਕੀ ਸਕੱਤਰ ਡਾ. ਮੀਨੂ ਦੀ ਅਗਵਾਈ ਵਿੱਚ ਅਣਥਕ ਮਿਹਨਤ ਕੀਤੀ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ